‘ਪੰਖ’ ਨਾਲ ਭਾਰਤੀ ਸਿਨੇਮਾ ਉੱਡਣ ਜੋਗਾ ਹੋ ਜਾਵੇਗਾ?

ਸੰਜੇ ਗੁਪਤਾ ਦੀ ਹਿੰਦੀ ਫ਼ਿਲਮ ‘ਪੰਖ’ ਇਕ ਇਹੋ ਜਿਹੇ ਨੌਜੁਆਨ ਦੀ ਕਹਾਣੀ ਹੈ, ਜਿਸ ਨੂੰ ਉਸ ਦੀ ਮਾਂ, ਫ਼ਿਲਮਾਂ ਵਿਚ ਕੁੜੀ ਬਣ ਕੇ ਅਦਾਕਾਰੀ ਕਰਨ ਲਈ ਮਜਬੂਰ ਕਰਦੀ ਹੈ। ਇਸ ਫ਼ਿਲਮ ਦੀ ਕਹਾਣੀ ਦਿਲ ਟੁੰਬਵੀਂ ਹੈ। ਮਾਰਾਡੋਨਾ ਨੇ ਇਸ ਫ਼ਿਲਮ ਵਿਚ ਮੁੱਖ ਕਿਰਦਾਰ ਨਿਭਾਇਆ ਹੈ। ਪਤਾ ਲੱਗਿਆ ਹੈ ਕਿ ਇਸ ਫ਼ਿਲਮ ਵਿਚ ਮਾਰਾਡੋਨਾ ਨੇ ਨਾ ਸਿਰਫ਼ ਬਹੁਤ ਮਿਹਨਤ ਕੀਤੀ ਹੈ, ਸਗੋਂ ਉਹ ਇਸ ਫ਼ਿਲਮ ਲਈ ਨੰਗੇ ਧੜ ਲੜਿਆ ਵੀ ਹੈ। ਦੱਸਣ ਵਾਲੇ ਦੱਸਦੇ ਹਨ ਕਿ ਇਸ ਫ਼ਿਲਮ ਦੇ ਇਕ ਦ੍ਰਿਸ਼ ਵਿਚ ਮਾਰਡੋਨਾ ਦਾ ਪੂਰਾ ਜਿਸਮ ਕੱਪੜਿਆਂ ਤੋਂ ਬਾਹਰ ਹੈ। ਉਹ ਇਹ ਵੀ ਦੱਸਦੇ ਹਨ ਕਿ ਜੇ ਇਹ ਦ੍ਰਿਸ਼ ਇਸ ਫ਼ਿਲਮ ਵਿਚੋਂ ਕੱਟ ਦਿੱਤਾ ਗਿਆ ਤਾਂ ਇਸ ਫ਼ਿਲਮ ਦਾ ਅਸਰ ਹੀ ਖ਼ਤਮ ਹੋ ਜਾਵੇਗਾ। ਕਹਿੰਦੇ ਹਨ ਕਿ ਸੰਜੇ ਗੁਪਤਾ ਤੇ ਸੁਦੀਪਤੋ ਚਟੋਪਾਧਿਆਏ ਨੇ ਇਹ ਫ਼ਿਲਮ ਪੂਰੀ ਤਰ੍ਹਾਂ ਲੀਕੋਂ ਹਟ ਕੇ ਬਣਾਈ ਹੈ। ਇਸ ਫ਼ਿਲਮ ਦਾ ਇਹ ਦ੍ਰਿਸ਼ ਸਾਰੇ ਫ਼ਿਲਮੀ ਅਮਲੇ ਦੀ ਹਾਜ਼ਰੀ ਵਿਚ ਫ਼ਿਲਮਾਉਣ ਸਮੇਂ ਮਾਰਾਡੋਨਾ ਨੂੰ ਔਖਿਆਈ ਤਾਂ ਹੋਈ, ਪਰ ਉਹ ਇਸ ਦ੍ਰਿਸ਼ ਵਿਚ ਪੂਰੀ ਤਰ੍ਹਾਂ ਸਹਿਜ ਰਹਿਣ ਵਿਚ ਕਾਮਯਾਬ ਰਿਹਾ। ਯੂਨਿਟ ਦੇ ਮੈਂਬਰਾਂ ਨੇ ਵੀ ਉਸ ਨੂੰ ਇਸ ਦ੍ਰਿਸ਼ ਦੇ ਫ਼ਿਲਮਾਂਕਣ ਸਮੇਂ ਪੂਰਾ ਸਹਿਯੋਗ ਦਿੱਤਾ। ਦੇਖਦੇ ਹਾਂ ਕਿ ‘ਪੰਖ’, ਕਹਾਣੀਆਂ ਪੱਖੋਂ ਆਪਣੀ ਸਾਖ ਗੁਆ ਬੈਠੇ ਭਾਰਤੀ ਸਿਨੇਮਾ ਨੂੰ ਉੱਡਣ ਜੋਗਾ ਕਰਦੀ ਹੈ ਕਿ ਨਹੀਂ।
-ਸੁਰੰਗਸਾਜ਼

No comments:

Post a Comment