ਆਸਟਰੇਲੀਆ ਦੇ ਸ਼ਹਿਰ ਸਿਡਨੀ ਦੇ ਬ੍ਰਾਡਵੇ ਘੰਟਾ ਘਰ ਉੱਤੇ ਪਿਛਲੇ ਦਿਨੀਂ ਇਕ ਨੌਜੁਆਨ ਜੋੜੇ ਨੇ ਨੰਗੇ ਧੜ ਚੜ੍ਹ ਕੇ ਪਿਆਰ-ਕਲੋਲਾਂ ਵਿਚ ਮਸਤ ਹੋ ਕੇ ਨਾ ਸਿਰਫ਼ ਆਪਣੇ ਪਿਆਰ ਨਾਲ ਨਵਾਂ ਚੰਦ ਚੜ੍ਹਾ ਦਿੱਤਾ, ਸਗੋਂ ਇਸ ਘੰਟਾ ਘਰ ਤੇ ਇਸ ਇਮਾਰਤ ਦੀ ਇਤਿਹਾਸਕ ਰੰਗਤ ਵੀ ਬਦਲ ਸੁੱਟੀ। ਵਿਦਿਆਰਥੀ ਸਮਝੇ ਜਾਂਦੇ ਇਨ੍ਹਾਂ ਦੋਹਾਂ ਸਰੀਰਾਂ ਨੇ ਇਹ ਕਾਰਾ ਕੀਤਾ ਵੀ ਪੂਰੇ ਨੰਗੇ-ਚਿੱਟੇ ਦਿਨ ਜਦੋਂ ਸਾਰਾ ਜਹਾਨ, ਜਿਸ ਨੂੰ ਉਹ ਅੰਨ੍ਹਾ ਹੋ ਗਿਆ ਹੀ ਸਮਝਦੇ ਸਨ, ਉਨ੍ਹਾਂ ਨੂੰ ਆਪਣੇ ਦੀਦੇ ਪਾੜ-ਪਾੜ ਦੇਖ ਰਿਹਾ ਸੀ।ਇਹ ਤਰੱਕੀ ਸਾਡੀ ਧਰਤੀ ਤੋਂ ਵੀ ਹੁਣ ਬਹੁਤੀ ਦੂਰ ਨਹੀਂ ਲੱਗਦੀ।
No comments:
Post a Comment